Top

ਪਹਿਲ

ਜਿਮ ਦੀ ਸਹੂਲਤ

puils AiDkwrIAW, AiDkwrIAW Aqy aunHW dy pirvwrk mYNbrW dI srIrk qMdrusqI/kilAwx leI puils lweIn, pitAwlw ivKy AwDuink aupkrxW Aqy mSInW nwl lYs ie~k ijMm muh~eIAw krvwieAw igAw hY[

ਕੇਂਦਰੀ ਪੁਲਿਸ ਕੰਟੀਨ

ਪੁਲਿਸ ਵਿਭਾਗ ਦੇ ਕਰਮਚਾਰੀਆਂ ਲਈ ਪੁਲਿਸ ਲਾਈਨਜ਼, ਪਟਿਆਲਾ ਵਿਖੇ ਕੇਂਦਰੀ ਪੁਲਿਸ ਕੰਟੀਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, ਜਿੱਥੇ ਲਗਭਗ ਸਾਰੀਆਂ ਘਰੇਲੂ ਚੀਜ਼ਾਂ ਅਤੇ ਕਰਿਆਨੇ ਦੀਆਂ ਵਸਤੂਆਂ ਨਿਯੰਤਰਿਤ ਦਰਾਂ ਅਤੇ ਚੰਗੀ ਕੁਆਲਿਟੀ 'ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਫਾਇਰ ਬ੍ਰਿਗੇਡ ਮਾਰਚ

ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੇ ਖਤਰੇ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਮਾਰਚ ਕੱਢਿਆ ਗਿਆ ਅਤੇ ਆਮ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪਟਿਆਲਾ ਪੁਲਿਸ ਕਿਸੇ ਵੀ ਅਣਸੁਖਾਵੇਂ ਸਮੇਂ ਵਿੱਚ ਮਦਦ ਲਈ ਤਿਆਰ ਹੈ।

ਲੜਕੀਆਂ ਨੂੰ ਸਵੈ ਰੱਖਿਆ ਦੀ ਸਿਖਲਾਈ

ਪਟਿਆਲਾ ਪੁਲਿਸ ਵੱਲੋਂ ਔਰਤਾਂ ਦੀ ਸੁਰੱਖਿਆ ਵੱਲ ਇੱਕ ਹੋਰ ਨਵਾਂ ਕਦਮ ਚੁੱਕਦਿਆਂ ਵਿਦਿਆਰਥਣਾਂ ਨੂੰ ਐਸ.ਡੀ.ਕਾਲਜ, ਪਟਿਆਲਾ ਵਿਖੇ ਮਾਹਿਰ ਟ੍ਰੇਨਰਾਂ ਦੀ ਮਦਦ ਨਾਲ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਗਈ, ਤਾਂ ਜੋ ਉਨ੍ਹਾਂ ਨੂੰ ਸਵੈ ਰੱਖਿਆ ਲਈ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ।

ਡਰੋਨ ਨਿਗਰਾਨੀ ਟੀਮ

ਪਟਿਆਲਾ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਲਈ ਡਰੋਨ ਸਰਵੇਲੈਂਸ ਟੀਮ ਤਾਇਨਾਤ ਕਰ ਦਿੱਤੀ ਹੈ। ਇਹ ਟੀਮ ਆਪਣੇ ਡਰੋਨਾਂ/ਯੂਏਵੀ ਰਾਹੀਂ ਪਟਿਆਲਾ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਅਤੇ ਵੀਡੀਓਗ੍ਰਾਫੀ ਕਰੇਗੀ।

ਸ਼ਿਕਾਇਤ ਮੇਲਾ

ਪਟਿਆਲਾ ਪੁਲਿਸ ਵੱਲੋਂ ਜਨਤਾ ਦੀਆਂ ਸਾਰੀਆਂ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਿਸ ਸਟੇਸ਼ਨ ਪੱਧਰ 'ਤੇ 14.05.2022 ਨੂੰ "ਸ਼ਿਕਾਇਤ ਮੇਲਾ" ਲਗਾਇਆ ਜਾ ਰਿਹਾ ਹੈ।

ਆਖਰੀ ਵਾਰ ਅੱਪਡੇਟ ਕੀਤਾ 15-05-2022 12:31 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list