ਸ੍ਰੀ ਦੀਪਕ ਪਾਰੀਕ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਅਪਰਾਧਿਕ ਵਿਅਕੀਤਆਨ ਵਿਰੁੱਧ ਚਲਾਈ ਗਈ ਖਾਸ ਮੁਹਿੰਤ ਤਹਿਤ ਉਸ ਸਮੇਂ ਕਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ, ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ,ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਪਟਿਆਲਾ ਤੇ ਚੰਡੀਗੜ੍ਹ ਦੇ ਵੱਖ ਵੱਖ 2 ਇਰਾਦਾ ਕਤਲ ਕੇੇਸ ਵਿੱਚ ਭਗੋੜੇ ਚਲੇ ਆ ਰਹੇ ਸੁਖਜਿੰਦਰ ਸਿੰਘ ਉਰਫ ਹਰਮਨ ਉਰਫ ਪੋਲੋ ਪੁੱਤਰ ਬਲਵੀਰ ਸਿੰਘ ਵਾਸੀ ਭੀਲਵਾਲ ਥਾਣਾ ਸਦਰ ਨਾਭਾ ਹਾਲ ਅਬਾਦ ਗਲੀ ਨੰਬਰ 04 ਕਰਤਾਰ ਕਲੋਨੀ ਨੇੜੇ ਮਿਲਟਰੀ ਏਰੀਆਂ ਨਾਭਾ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਉਰਫ ਤੇਜਾ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਅਜਨੋਦਾ ਕਲਾਂ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ ਇਕ ਪਿਸਟਲ 9 ਐਮ.ਐਮ. ਸਮੇਤ 4 ਰੌਦ ਜਿੰਦਾ, ਅਤੇ ਇਕ ਰਿਵਾਲਵਰ 32 ਬੋਰ ਸਮੇਤ 6 ਰੋਦ ਜਿੰਦਾ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।